搜索
热搜: music
门户 Culture Language view content

ਅਰਬੀ ਭਾਸ਼ਾ

2015-6-22 22:22| view publisher: amanda| views: 4357| wiki(57883.com) 0 : 0

description: ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰ ...


ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।
ਅਰਬੀ ਲਿਖਾਈ ਦਾ ਇੱਕ ਨਮੂਨਾ

ਅਰਬੀ ਸਾਮੀ (Semitic) ਜ਼ਬਾਨਾਂ ਦੇ ਜੁੱਟ ਦਾ ਹਿੱਸਾ ਹੈ, ਸਾਮੀ ਬੋਲੀਆਂ ਵਿੱਚ ਅਰਬੀ, ਇਬਰਾਨੀ, ਆਰਾਮੀ (Aramaic), ਅਤੇ ਆਮ੍ਹਾਰੀ () ਜ਼ਬਾਨਾਂ ਸ਼ਾਮਲ ਹਨ। ਇਸਲਾਮ ਦੇ ਪਰਗਟ ਹੋਣ ਤੋਂ ਪਹਿਲਾਂ ਅਰਬੀ ਦੀ ਬਹੁਤ ਘੱਟ ਜਾਣਕਾਰੀ ਲੱਭਦੀ ਹੈ। ਅਰਬੀ ਵਿੱਚ ਸਭ ਤੋਂ ਪੁਰਾਣੀਆਂ ਲਿਖਤਾਂ ਨਬਾਤੀ (Nabatean) ਬਾਦਸ਼ਾਹਤ ਦੇ ਜ਼ਮਾਨੇ ਤੋਂ ਮਿਲਦੀਆਂ ਹਨ, ਇਹ ਮੌਜੂਦਾ ਊਰਦਨ (ਜੌਰਡਨ) ਦੇ ਨੇੜੇ ਦਾ ਇਲਾਕਾ ਹੈ, ਜੀਹਦਾ ਮੁੱਖ ਸ਼ਹਿਰ ਪੈਟ੍ਰਾ (Petra) ਸੀ। ਸੋ ਅਰਬੀ ਦੱਖਣੀ ਸਾਮੀ ਜ਼ਬਾਨਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਏ। ਇਹਦੀ ਮੁੱਢਲੀ ਲਿਪੀ ਕੂਫ਼ੀ, ਨਬਾਤੀ ਲਿਪੀ ਤੋਂ ਨਿਕਲ਼ੀ ਹੈ, ਜਿਹੜੀ ਆਪ ਆਰਾਮੀ ਅਤੇ ਫੋਨੀਕੀ (Phoenician) ਲਿਪੀਆਂ ਤੋਂ ਨਿਕਲ਼ੀ ਸੀ। ਅਰਬੀ ਗਰਾਮਰ ਦੀਆਂ ਮੋਟੀਆਂ ਮੋਟੀਆਂ ਖ਼ੂਬੀਆਂ ਸਾਰੀਆਂ ਸਾਮੀ ਜ਼ਬਾਨਾਂ ਨਾਲ ਸਾਂਝੀਆਂ ਹਨ।

ਇਸਲਾਮ ਦੇ ਖਿੱਲਰਨ ਕਾਰਨ ਅਰਬੀ ਦੁਨੀਆਂ ਦੇ ਚਾਰ ਚੁਫੇਰ ਫੈਲ ਚੁੱਕੀ ਹੈ ਅਤੇ ਕਈ ਬੋਲੀਆਂ ਵਿੱਚ ਅਰਬੀ ਲਫ਼ਜ਼ਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਇਹਨਾਂ ਬੋਲੀਆਂ ਵਿੱਚ ਫ਼ਾਰਸੀ, ਉਰਦੂ, ਸਪੈਨਿਸ਼, ਕੁਰਦੀ, ਪਸ਼ਤੋ, ਸਿੰਧੀ, ਪੰਜਾਬੀ, ਬਰਬਰ, ਮਾਲਟੀਜ਼, ਅਤੇ ਚੈਚਨ ਬੋਲੀਆਂ ਸ਼ਾਮਿਲ ਹਨ।
ਦੇਸ਼

ਅਰਬੀ ਕਈ ਦੇਸ਼ਾਂ ਦੀ ਰਾਜਭਾਸ਼ਾ ਹੈ , ਜਿਵੇਂ ਸਉਦੀ ਅਰਬ , ਲਿਬਨਾਨ , ਸੀਰੀਆ , ਯਮਨ , ਮਿਸਰ , ਜਾਰਡਨ , ਇਰਾਕ , ਅਲਜੀਰੀਆ , ਲੀਬਿਆ , ਸੂਡਾਨ , ਕਤਰ , ਟਿਊਨੀਸ਼ਿਆ , ਮੋਰੱਕੋ , ਮਾਲੀ ਇਤਆਦਿ ।

About us|Jobs|Help|Disclaimer|Advertising services|Contact us|Sign in|Website map|Search|

GMT+8, 2015-9-11 20:14 , Processed in 0.151433 second(s), 16 queries .

57883.com service for you! X3.1

返回顶部